ਕਹਾਉਤਾਂ 23

ਮੂਰਖਾਂ ਨਾਲ ਗੱਲ ਨਾ ਕਰੋ, ਕਿਉਂ ਜੋ ਉਹ ਤੁਹਾਡੀਆਂ ਸਿਆਣਪ ਵਾਲੀਆਂ ਗੱਲਾਂ ਦਾ ਨਿਰਾਦਰ ਕਰਨਗੇ।

Proverbs 23:9 (UKJV) Speak not in the ears of a fool: for he will despise the wisdom of your words.

7ਕਿਉਂਕਿ ਉਹ ਅਜਿਹਾ ਵਿਅਕਤੀ ਹੈ ਜੋ ਹਰ ਵੇਲੇ ਕੀਮਤ ਬਾਰੇ ਸੋਚਦਾ ਹੈ, ਉਹ ਤੈਨੂੰ ਆਖਦਾ ਹੈ, “ਖਾ ਅਤੇ ਪੀ,” ਪਰ ਉਸਦਾ ਦਿਲ ਤੇਰੇ ਵੱਲ ਨਹੀਂ ਹੈ।

8ਜੇ ਤੂੰ ਥੋੜਾ ਜਿਹਾ ਵੀ ਖਾਧਾ ਹੈ ਤੂੰ ਉਲਟੀ ਕਰ ਦੇਵੇਂਗਾ, ਅਤੇ ਆਪਣੀਆਂ ਤਾਰੀਫ਼ਾਂ ਨੂੰ ਬਰਬਾਦ ਕਰ ਬੈਠੇਂਗਾ।

9ਮੂਰਖਾਂ ਨਾਲ ਗੱਲ ਨਾ ਕਰੋ, ਕਿਉਂ ਜੋ ਉਹ ਤੁਹਾਡੀਆਂ ਸਿਆਣਪ ਵਾਲੀਆਂ ਗੱਲਾਂ ਦਾ ਨਿਰਾਦਰ ਕਰਨਗੇ।

10ਇੱਕ ਪ੍ਰਾਚੀਨ ਸੀਮਾ ਦੇ ਪੱਥਰ ਨੂੰ ਨਾ ਹਿਲਾਓ ਨਾ ਅਨਾਥਾਂ ਦੇ ਖੇਤਾਂ ਵਿੱਚ ਕਬਜ਼ਾ ਕਰੋ,

11ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ, ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.