1ਇਹ ਸ਼ਲੋਮੋਨ ਦੀਆਂ ਹੋਰ ਕਹਾਵਤਾਂ ਹਨ, ਜੋ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੇ ਆਦਮੀਆਂ ਦੁਆਰਾ ਸੰਕਲਿਤ ਕੀਤੀਆਂ ਗਈਆਂ ਹਨ:
2ਪਰਮੇਸ਼ਵਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਰਾਜਿਆਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3ਜਿਵੇਂ ਅਕਾਸ਼ ਉੱਚੇ ਅਤੇ ਧਰਤੀ ਡੂੰਘੀ ਹੈ, ਤਿਵੇਂ ਹੀ ਰਾਜਿਆਂ ਦੇ ਦਿਲਾਂ ਨੂੰ ਨਹੀਂ ਜਾਣਿਆ ਜਾ ਸਕਦਾ।