8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ, ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?
9ਜੇ ਤੁਸੀਂ ਆਪਣੇ ਗੁਆਂਢੀ ਨੂੰ ਅਦਾਲਤ ਵਿੱਚ ਲੈ ਜਾਓ, ਇਸ ਭੇਤ ਬਾਰੇ ਕਿਸੇ ਦੂਸਰੇ ਨੂੰ ਨਾ ਦੱਸ,
10ਕਿਤੇ ਸੁਣਨ ਵਾਲਾ ਤੁਹਾਨੂੰ ਸ਼ਰਮਿੰਦਾ ਕਰੇ ਅਤੇ ਤੁਹਾਡੀ ਬਦਨਾਮੀ ਕਰੇ।
11ਟਿਕਾਣੇ ਸਿਰ ਆਖੇ ਹੋਏ ਬਚਨ, ਚਾਂਦੀ ਦੀ ਟੋਕਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12ਬੁੱਧਵਾਨ ਦੀ ਤਾੜਨਾ ਸੁਣਨ ਵਾਲੇ ਦੇ ਕੰਨ ਲਈ, ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।