24ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ, ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।
25ਜਿਵੇਂ ਥੱਕੇ ਹੋਏ ਮਨੁੱਖ ਲਈ ਠੰਡਾ ਪਾਣੀ ਤਿਵੇਂ ਹੀ ਦੂਰ ਦੇਸ਼ ਤੋਂ ਆਈ ਖੁਸ਼ਖਬਰੀ ਹੈ।
26ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਝੁੱਕ ਜਾਂਦਾ ਹੈ, ਉਹ ਗੰਦੇ ਚਸ਼ਮੇ ਜਾਂ ਪਲੀਤ ਖੂਹ ਵਾਂਗ ਹੈ।
27ਬਹੁਤਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਨਾ ਹੀ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰਨੀ ਚੰਗੀ ਗੱਲ ਹੈ।
28ਉਹ ਵਿਅਕਤੀ ਜਿਸ ਵਿੱਚ ਸੰਜਮ ਦੀ ਘਾਟ ਹੈ, ਉਸ ਸ਼ਹਿਰ ਵਰਗਾ ਹੈ ਜਿਸ ਦੀਆਂ ਕੰਧਾਂ ਅਤੇ ਦੀਵਾਰ ਟੁੱਟ ਗਈਆ ਹਨ।