3ਜਿਵੇਂ ਅਕਾਸ਼ ਉੱਚੇ ਅਤੇ ਧਰਤੀ ਡੂੰਘੀ ਹੈ, ਤਿਵੇਂ ਹੀ ਰਾਜਿਆਂ ਦੇ ਦਿਲਾਂ ਨੂੰ ਨਹੀਂ ਜਾਣਿਆ ਜਾ ਸਕਦਾ।
4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।
5ਰਾਜੇ ਦੀ ਹਜ਼ੂਰੀ ਤੋਂ ਦੁਸ਼ਟ ਅਧਿਕਾਰੀਆਂ ਨੂੰ ਕੱਢੋ, ਅਤੇ ਉਹ ਦਾ ਸਿੰਘਾਸਣ ਧਰਮ ਦੁਆਰਾ ਕਾਇਮ ਕੀਤਾ ਜਾਵੇਗਾ।
6ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ, ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;
7ਉਸ ਲਈ ਇਹ ਚੰਗਾ ਹੈ ਕਿ ਉਹ ਤੁਹਾਨੂੰ ਕਹੇ, “ਇਧਰ ਆ ਜਾਓ,” ਇਸ ਨਾਲੋਂ ਕਿ ਉਹ ਤੁਹਾਨੂੰ ਆਪਣੇ ਅਹਿਲਕਾਰਾਂ ਅੱਗੇ ਬੇਇੱਜ਼ਤ ਕਰੇ। ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ,