ਕਹਾਉਤਾਂ 26

ਜਿਵੇਂ ਇੱਕ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਉਸੇ ਤਰ੍ਹਾਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦੇ ਹਨ।

Proverbs 26:11 (UKJV) As a dog returns to his vomit, so a fool returns to his folly.

9ਸ਼ਰਾਬੀ ਦੇ ਹੱਥ ਵਿੱਚ ਝਾੜੀ ਵਾਂਗ ਮੂਰਖ ਦੇ ਮੂੰਹ ਵਿੱਚ ਇੱਕ ਕਹਾਵਤ ਹੈ।

10ਇੱਕ ਤੀਰ-ਅੰਦਾਜ਼ ਵਾਂਗ ਜੋ ਬੇਤਰਤੀਬ ਨਾਲ ਜ਼ਖਮ ਕਰਦਾ ਹੈ, ਉਹ ਹੈ ਜੋ ਕਿਸੇ ਮੂਰਖ ਜਾਂ ਕਿਸੇ ਰਾਹਗੀਰ ਨੂੰ ਕਿਰਾਏ ਉੱਤੇ ਲੈਂਦਾ ਹੈ।

11ਜਿਵੇਂ ਇੱਕ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ, ਉਸੇ ਤਰ੍ਹਾਂ ਮੂਰਖ ਆਪਣੀ ਮੂਰਖਤਾਈ ਨੂੰ ਦੁਹਰਾਉਂਦੇ ਹਨ।

12ਕੀ ਤੁਸੀਂ ਇੱਕ ਮਨੁੱਖ ਨੂੰ ਵੇਖਦੇ ਹੋ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹਨਾਂ ਦੇ ਨਾਲੋਂ ਮੂਰਖਾਂ ਨੂੰ ਵੱਧ ਆਸ ਹੈ।

13ਇੱਕ ਆਲਸੀ ਆਖਦਾ ਹੈ, ਰਾਹ ਵਿੱਚ ਇੱਕ ਸ਼ੇਰ ਹੈ, ਇੱਕ ਭਿਆਨਕ ਸ਼ੇਰ ਸੜਕਾਂ ਵਿੱਚ ਘੁੰਮ ਰਿਹਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.