12ਕੀ ਤੁਸੀਂ ਇੱਕ ਮਨੁੱਖ ਨੂੰ ਵੇਖਦੇ ਹੋ ਜੋ ਆਪਣੀ ਨਿਗਾਹ ਵਿੱਚ ਬੁੱਧਵਾਨ ਹੈ? ਉਹਨਾਂ ਦੇ ਨਾਲੋਂ ਮੂਰਖਾਂ ਨੂੰ ਵੱਧ ਆਸ ਹੈ।
13ਇੱਕ ਆਲਸੀ ਆਖਦਾ ਹੈ, ਰਾਹ ਵਿੱਚ ਇੱਕ ਸ਼ੇਰ ਹੈ, ਇੱਕ ਭਿਆਨਕ ਸ਼ੇਰ ਸੜਕਾਂ ਵਿੱਚ ਘੁੰਮ ਰਿਹਾ ਹੈ!
14ਜਿਵੇਂ ਇੱਕ ਦਰਵਾਜ਼ਾ ਆਪਣੇ ਕਬਜ਼ੇ ਉੱਤੇ ਮੁੜਦਾ ਹੈ, ਤਿਵੇਂ ਇੱਕ ਆਲਸੀ ਆਪਣੇ ਬਿਸਤਰੇ ਉੱਤੇ ਮੁੜਦਾ ਹੈ।
15ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਉਹ ਇਸਨੂੰ ਆਪਣੇ ਮੂੰਹ ਵਿੱਚ ਵਾਪਸ ਲਿਆਉਣ ਲਈ ਬਹੁਤ ਆਲਸੀ ਹੈ।
16ਇੱਕ ਆਲਸੀ ਆਪਣੀ ਨਿਗਾਹ ਵਿੱਚ ਉਹਨਾਂ ਸੱਤਾਂ ਲੋਕਾਂ ਨਾਲੋਂ ਵੱਧ ਬੁੱਧਵਾਨ ਸਮਝਦਾ ਹੈ, ਜੋ ਸਮਝਦਾਰੀ ਨਾਲ ਉੱਤਰ ਦਿੰਦੇ ਹਨ।