ਕਹਾਉਤਾਂ 26

ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਉਹ ਇਸਨੂੰ ਆਪਣੇ ਮੂੰਹ ਵਿੱਚ ਵਾਪਸ ਲਿਆਉਣ ਲਈ ਬਹੁਤ ਆਲਸੀ ਹੈ।

Proverbs 26:15 (UKJV) The slothful hides his hand in his bosom; it grieves him to bring it again to his mouth.

13ਇੱਕ ਆਲਸੀ ਆਖਦਾ ਹੈ, ਰਾਹ ਵਿੱਚ ਇੱਕ ਸ਼ੇਰ ਹੈ, ਇੱਕ ਭਿਆਨਕ ਸ਼ੇਰ ਸੜਕਾਂ ਵਿੱਚ ਘੁੰਮ ਰਿਹਾ ਹੈ!

14ਜਿਵੇਂ ਇੱਕ ਦਰਵਾਜ਼ਾ ਆਪਣੇ ਕਬਜ਼ੇ ਉੱਤੇ ਮੁੜਦਾ ਹੈ, ਤਿਵੇਂ ਇੱਕ ਆਲਸੀ ਆਪਣੇ ਬਿਸਤਰੇ ਉੱਤੇ ਮੁੜਦਾ ਹੈ।

15ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਉਹ ਇਸਨੂੰ ਆਪਣੇ ਮੂੰਹ ਵਿੱਚ ਵਾਪਸ ਲਿਆਉਣ ਲਈ ਬਹੁਤ ਆਲਸੀ ਹੈ।

16ਇੱਕ ਆਲਸੀ ਆਪਣੀ ਨਿਗਾਹ ਵਿੱਚ ਉਹਨਾਂ ਸੱਤਾਂ ਲੋਕਾਂ ਨਾਲੋਂ ਵੱਧ ਬੁੱਧਵਾਨ ਸਮਝਦਾ ਹੈ, ਜੋ ਸਮਝਦਾਰੀ ਨਾਲ ਉੱਤਰ ਦਿੰਦੇ ਹਨ।

17ਜਿਹੜਾ ਅਵਾਰਾ ਕੁੱਤੇ ਨੂੰ ਕੰਨ ਤੋਂ ਫੜ ਲੈਂਦਾ ਹੈ, ਉਹ ਉਸ ਵਰਗਾ ਹੈ ਜੋ ਆਪਣੇ ਨਹੀਂ ਸਗੋਂ ਦੂਸਰਿਆ ਦੇ ਝਗੜੇ ਵਿੱਚ ਪੈਰ ਅੜਾਉਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.