ਕਹਾਉਤਾਂ 26

ਜਿਹੜਾ ਅਵਾਰਾ ਕੁੱਤੇ ਨੂੰ ਕੰਨ ਤੋਂ ਫੜ ਲੈਂਦਾ ਹੈ, ਉਹ ਉਸ ਵਰਗਾ ਹੈ ਜੋ ਆਪਣੇ ਨਹੀਂ ਸਗੋਂ ਦੂਸਰਿਆ ਦੇ ਝਗੜੇ ਵਿੱਚ ਪੈਰ ਅੜਾਉਦਾ ਹੈ।

Proverbs 26:17 (UKJV) He that passes by, and meddles with strife belonging not to him, is like one that takes a dog by the ears.

15ਇੱਕ ਆਲਸੀ ਆਪਣਾ ਹੱਥ ਕਟੋਰੇ ਵਿੱਚ ਦੱਬਦਾ ਹੈ, ਉਹ ਇਸਨੂੰ ਆਪਣੇ ਮੂੰਹ ਵਿੱਚ ਵਾਪਸ ਲਿਆਉਣ ਲਈ ਬਹੁਤ ਆਲਸੀ ਹੈ।

16ਇੱਕ ਆਲਸੀ ਆਪਣੀ ਨਿਗਾਹ ਵਿੱਚ ਉਹਨਾਂ ਸੱਤਾਂ ਲੋਕਾਂ ਨਾਲੋਂ ਵੱਧ ਬੁੱਧਵਾਨ ਸਮਝਦਾ ਹੈ, ਜੋ ਸਮਝਦਾਰੀ ਨਾਲ ਉੱਤਰ ਦਿੰਦੇ ਹਨ।

17ਜਿਹੜਾ ਅਵਾਰਾ ਕੁੱਤੇ ਨੂੰ ਕੰਨ ਤੋਂ ਫੜ ਲੈਂਦਾ ਹੈ, ਉਹ ਉਸ ਵਰਗਾ ਹੈ ਜੋ ਆਪਣੇ ਨਹੀਂ ਸਗੋਂ ਦੂਸਰਿਆ ਦੇ ਝਗੜੇ ਵਿੱਚ ਪੈਰ ਅੜਾਉਦਾ ਹੈ।

18ਇੱਕ ਪਾਗਲ ਵਾਂਗ ਮੌਤ ਦੇ ਬਲਦੇ ਤੀਰ ਸੁੱਟਦਾ ਹੈ,

19ਉਹ ਹੈ ਜੋ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, “ਮੈਂ ਤਾਂ ਮਜ਼ਾਕ ਕਰ ਰਿਹਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.