ਕਹਾਉਤਾਂ 27

ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।

Proverbs 27:6 (UKJV) Faithful are the wounds of a friend; but the kisses of an enemy are deceitful.

4ਗੁੱਸਾ ਬੇਰਹਿਮ ਅਤੇ ਕ੍ਰੋਧ ਇੱਕ ਹੜ੍ਹ ਹੈ, ਪਰ ਈਰਖਾ ਦੇ ਅੱਗੇ ਕੌਣ ਖੜ੍ਹਾ ਹੋ ਸਕਦਾ ਹੈ?

5ਲੁਕਵੇਂ ਪਿਆਰ ਨਾਲੋਂ ਖੁੱਲ੍ਹੀ ਝਿੜਕ ਚੰਗੀ ਹੈ।

6ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।

7ਜਿਹੜਾ ਰੱਜਿਆ ਹੋਇਆ ਹੁੰਦਾ ਹੈ ਉਸਨੂੰ ਸ਼ਹਿਦ ਦਾ ਛੱਤਾ ਵੀ ਬੁਰਾ ਲੱਗਦਾ ਹੈ, ਪਰ ਭੁੱਖੇ ਨੂੰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।

8ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲ੍ਹਣੇ ਤੋਂ ਖੁੰਝ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.