6ਦੋਸਤ ਦੇ ਜ਼ਖਮਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਪਰ ਦੁਸ਼ਮਣਾਂ ਦਾ ਚੁੰਮਣਾ ਅਣਗਿਣਤ ਹੁੰਦਾ ਹੈ।
7ਜਿਹੜਾ ਰੱਜਿਆ ਹੋਇਆ ਹੁੰਦਾ ਹੈ ਉਸਨੂੰ ਸ਼ਹਿਦ ਦਾ ਛੱਤਾ ਵੀ ਬੁਰਾ ਲੱਗਦਾ ਹੈ, ਪਰ ਭੁੱਖੇ ਨੂੰ ਕੌੜੀ ਵਸਤ ਵੀ ਮਿੱਠੀ ਲੱਗਦੀ ਹੈ।
8ਜਿਹੜਾ ਮਨੁੱਖ ਆਪਣੇ ਟਿਕਾਣਿਓਂ ਭਟਕਦਾ ਹੈ, ਉਹ ਉਸ ਪੰਛੀ ਵਰਗਾ ਹੁੰਦਾ ਹੈ ਜੋ ਆਪਣੇ ਆਲ੍ਹਣੇ ਤੋਂ ਖੁੰਝ ਜਾਵੇ।
9ਅਤਰ ਅਤੇ ਧੂਪ ਦਿਲ ਨੂੰ ਅਨੰਦ ਦਿੰਦੇ ਹਨ, ਅਤੇ ਇੱਕ ਮਿੱਤਰ ਦੀ ਖੁਸ਼ੀ ਉਨ੍ਹਾਂ ਦੀ ਦਿਲੀ ਸਲਾਹ ਤੋਂ ਉੱਗਦੀ ਹੈ।
10ਆਪਣੇ ਮਿੱਤਰ ਜਾਂ ਆਪਣੇ ਪਰਿਵਾਰ ਦੇ ਮਿੱਤਰ ਨੂੰ ਨਾ ਛੱਡੋ, ਅਤੇ ਜਦੋਂ ਤੁਹਾਡੇ ਉੱਤੇ ਕੋਈ ਬਿਪਤਾ ਆਵੇ ਤਾਂ ਆਪਣੇ ਰਿਸ਼ਤੇਦਾਰ ਦੇ ਘਰ ਨਾ ਜਾਓ, ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।