ਕਹਾਉਤਾਂ 28

ਅਮੀਰ ਲੋਕ ਆਪਣੀ ਨਿਗਾਹ ਵਿੱਚ ਸਿਆਣੇ ਹਨ। ਜਿਹੜਾ ਗਰੀਬ ਅਤੇ ਸਮਝਦਾਰ ਹੈ ਉਹ ਵੇਖਦਾ ਹੈ ਕਿ ਉਹ ਕਿੰਨੇ ਕੁਰਾਹੇ ਪਏ ਹੋਏ ਹਨ।

Proverbs 28:11 (UKJV) The rich man is wise in his own conceit; but the poor that has understanding searches him out.

9ਜੇ ਕੋਈ ਮੇਰੇ ਉਪਦੇਸ਼ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਤਾਂ ਉਹ ਦੀਆਂ ਪ੍ਰਾਰਥਨਾਵਾਂ ਵੀ ਘਿਣਾਉਣੀਆਂ ਹਨ।

10ਜਿਹੜਾ ਸਿੱਧੇ ਲੋਕਾਂ ਨੂੰ ਭੈੜੇ ਰਾਹ ਵੱਲ ਲੈ ਜਾਂਦਾ ਹੈ, ਆਪਣੇ ਆਪ ਵਿੱਚ ਡਿੱਗ ਪਵੇਗਾ। ਪਰ ਨਿਰਦੋਸ਼ਾਂ ਨੂੰ ਚੰਗੀ ਵਿਰਾਸਤ ਮਿਲੇਗੀ।

11ਅਮੀਰ ਲੋਕ ਆਪਣੀ ਨਿਗਾਹ ਵਿੱਚ ਸਿਆਣੇ ਹਨ। ਜਿਹੜਾ ਗਰੀਬ ਅਤੇ ਸਮਝਦਾਰ ਹੈ ਉਹ ਵੇਖਦਾ ਹੈ ਕਿ ਉਹ ਕਿੰਨੇ ਕੁਰਾਹੇ ਪਏ ਹੋਏ ਹਨ।

12ਜਦੋਂ ਧਰਮੀ ਦੀ ਜਿੱਤ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਪਰ ਜਦੋਂ ਦੁਸ਼ਟ ਸੱਤਾ ਵਿੱਚ ਆਉਂਦਾ ਹੈ, ਲੋਕ ਲੁਕ ਜਾਂਦੇ ਹਨ।

13ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.