7ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ, ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।
8ਜੋ ਕੋਈ ਗਰੀਬਾਂ ਤੋਂ ਵਿਆਜ ਜਾਂ ਲਾਭ ਲੈ ਕੇ ਦੌਲਤ ਵਿੱਚ ਵਾਧਾ ਕਰਦਾ ਹੈ, ਉਹ ਕਿਸੇ ਹੋਰ ਲਈ ਇਕੱਠਾ ਕਰਦਾ ਹੈ, ਜੋ ਗਰੀਬਾਂ ਉੱਤੇ ਕਿਰਪਾ ਕਰੇਗਾ।
9ਜੇ ਕੋਈ ਮੇਰੇ ਉਪਦੇਸ਼ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਤਾਂ ਉਹ ਦੀਆਂ ਪ੍ਰਾਰਥਨਾਵਾਂ ਵੀ ਘਿਣਾਉਣੀਆਂ ਹਨ।
10ਜਿਹੜਾ ਸਿੱਧੇ ਲੋਕਾਂ ਨੂੰ ਭੈੜੇ ਰਾਹ ਵੱਲ ਲੈ ਜਾਂਦਾ ਹੈ, ਆਪਣੇ ਆਪ ਵਿੱਚ ਡਿੱਗ ਪਵੇਗਾ। ਪਰ ਨਿਰਦੋਸ਼ਾਂ ਨੂੰ ਚੰਗੀ ਵਿਰਾਸਤ ਮਿਲੇਗੀ।
11ਅਮੀਰ ਲੋਕ ਆਪਣੀ ਨਿਗਾਹ ਵਿੱਚ ਸਿਆਣੇ ਹਨ। ਜਿਹੜਾ ਗਰੀਬ ਅਤੇ ਸਮਝਦਾਰ ਹੈ ਉਹ ਵੇਖਦਾ ਹੈ ਕਿ ਉਹ ਕਿੰਨੇ ਕੁਰਾਹੇ ਪਏ ਹੋਏ ਹਨ।