ਕਹਾਉਤਾਂ 28

ਜੋ ਕੋਈ ਗਰੀਬਾਂ ਤੋਂ ਵਿਆਜ ਜਾਂ ਲਾਭ ਲੈ ਕੇ ਦੌਲਤ ਵਿੱਚ ਵਾਧਾ ਕਰਦਾ ਹੈ, ਉਹ ਕਿਸੇ ਹੋਰ ਲਈ ਇਕੱਠਾ ਕਰਦਾ ਹੈ, ਜੋ ਗਰੀਬਾਂ ਉੱਤੇ ਕਿਰਪਾ ਕਰੇਗਾ।

Proverbs 28:8 (UKJV) He that by interest and unjust gain increases his substance, he shall gather it for him that will pity the poor.

6ਗ਼ਰੀਬ ਜਿਹੜਾ ਖਰਿਆਈ ਨਾਲ ਚਲਦਾ ਹੈ ਉਸ ਅਮੀਰ ਨਾਲੋਂ ਚੰਗਾ ਹੈ ਜਿਹੜਾ ਭੈੜੇ ਰਾਹ ਚਲਦਾ ਹੈ।

7ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ, ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।

8ਜੋ ਕੋਈ ਗਰੀਬਾਂ ਤੋਂ ਵਿਆਜ ਜਾਂ ਲਾਭ ਲੈ ਕੇ ਦੌਲਤ ਵਿੱਚ ਵਾਧਾ ਕਰਦਾ ਹੈ, ਉਹ ਕਿਸੇ ਹੋਰ ਲਈ ਇਕੱਠਾ ਕਰਦਾ ਹੈ, ਜੋ ਗਰੀਬਾਂ ਉੱਤੇ ਕਿਰਪਾ ਕਰੇਗਾ।

9ਜੇ ਕੋਈ ਮੇਰੇ ਉਪਦੇਸ਼ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਤਾਂ ਉਹ ਦੀਆਂ ਪ੍ਰਾਰਥਨਾਵਾਂ ਵੀ ਘਿਣਾਉਣੀਆਂ ਹਨ।

10ਜਿਹੜਾ ਸਿੱਧੇ ਲੋਕਾਂ ਨੂੰ ਭੈੜੇ ਰਾਹ ਵੱਲ ਲੈ ਜਾਂਦਾ ਹੈ, ਆਪਣੇ ਆਪ ਵਿੱਚ ਡਿੱਗ ਪਵੇਗਾ। ਪਰ ਨਿਰਦੋਸ਼ਾਂ ਨੂੰ ਚੰਗੀ ਵਿਰਾਸਤ ਮਿਲੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.