4ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ, ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।
5ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ, ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।
6ਗ਼ਰੀਬ ਜਿਹੜਾ ਖਰਿਆਈ ਨਾਲ ਚਲਦਾ ਹੈ ਉਸ ਅਮੀਰ ਨਾਲੋਂ ਚੰਗਾ ਹੈ ਜਿਹੜਾ ਭੈੜੇ ਰਾਹ ਚਲਦਾ ਹੈ।
7ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ, ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।
8ਜੋ ਕੋਈ ਗਰੀਬਾਂ ਤੋਂ ਵਿਆਜ ਜਾਂ ਲਾਭ ਲੈ ਕੇ ਦੌਲਤ ਵਿੱਚ ਵਾਧਾ ਕਰਦਾ ਹੈ, ਉਹ ਕਿਸੇ ਹੋਰ ਲਈ ਇਕੱਠਾ ਕਰਦਾ ਹੈ, ਜੋ ਗਰੀਬਾਂ ਉੱਤੇ ਕਿਰਪਾ ਕਰੇਗਾ।