ਕਹਾਉਤਾਂ 28

ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ, ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।

Proverbs 28:4 (UKJV) They that forsake the law praise the wicked: but such as keep the law contend with them.

2ਦੇਸ਼ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।

3ਇੱਕ ਹਾਕਮ ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਉਸ ਮੀਂਹ ਵਰਗਾ ਹੈ ਜੋ ਕੋਈ ਫ਼ਸਲ ਨਹੀਂ ਛੱਡਦਾ।

4ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ, ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।

5ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ, ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।

6ਗ਼ਰੀਬ ਜਿਹੜਾ ਖਰਿਆਈ ਨਾਲ ਚਲਦਾ ਹੈ ਉਸ ਅਮੀਰ ਨਾਲੋਂ ਚੰਗਾ ਹੈ ਜਿਹੜਾ ਭੈੜੇ ਰਾਹ ਚਲਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.