1ਦੁਸ਼ਟ ਭੱਜਦੇ ਹਨ ਭਾਵੇਂ ਕੋਈ ਪਿੱਛਾ ਨਾ ਕਰੇ, ਪਰ ਧਰਮੀ ਸ਼ੇਰ ਵਾਂਙੁ ਦਲੇਰ ਹਨ।
2ਦੇਸ਼ ਦੇ ਵਿੱਚ ਅਪਰਾਧ ਦੇ ਕਾਰਨ ਉਸ ਦੇ ਹਾਕਮ ਬਦਲਦੇ ਰਹਿੰਦੇ ਹਨ, ਪਰ ਸਿਆਣੇ ਅਤੇ ਗਿਆਨਵਾਨ ਮਨੁੱਖ ਦੇ ਦੁਆਰਾ ਉਸ ਦਾ ਚੰਗਾ ਪ੍ਰਬੰਧ ਲੰਮੇ ਸਮੇਂ ਤੱਕ ਬਣਿਆ ਰਹੇਗਾ।
3ਇੱਕ ਹਾਕਮ ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਉਸ ਮੀਂਹ ਵਰਗਾ ਹੈ ਜੋ ਕੋਈ ਫ਼ਸਲ ਨਹੀਂ ਛੱਡਦਾ।
4ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ, ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।
5ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ, ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।