ਕਹਾਉਤਾਂ 28

ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ, ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।

Proverbs 28:5 (UKJV) Evil men understand not judgment: but they that seek the LORD understand all things.

3ਇੱਕ ਹਾਕਮ ਜਿਹੜਾ ਗਰੀਬਾਂ ਉੱਤੇ ਜ਼ੁਲਮ ਕਰਦਾ ਹੈ, ਉਸ ਮੀਂਹ ਵਰਗਾ ਹੈ ਜੋ ਕੋਈ ਫ਼ਸਲ ਨਹੀਂ ਛੱਡਦਾ।

4ਉਪਦੇਸ਼ ਨੂੰ ਤਿਆਗਣ ਵਾਲੇ ਦੁਸ਼ਟ ਦੀ ਉਸਤਤ ਕਰਦੇ ਹਨ, ਪਰ ਜਿਹੜੇ ਉਸ ਨੂੰ ਮੰਨਦੇ ਹਨ ਉਨ੍ਹਾਂ ਦਾ ਵਿਰੋਧ ਕਰਦੇ ਹਨ।

5ਕੁਕਰਮੀ ਇਹ ਨਹੀਂ ਸਮਝਦੇ ਕਿ ਸਹੀ ਕੀ ਹੈ, ਪਰ ਜਿਹੜੇ ਯਾਹਵੇਹ ਨੂੰ ਭਾਲਦੇ ਹਨ ਉਹ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਹਨ।

6ਗ਼ਰੀਬ ਜਿਹੜਾ ਖਰਿਆਈ ਨਾਲ ਚਲਦਾ ਹੈ ਉਸ ਅਮੀਰ ਨਾਲੋਂ ਚੰਗਾ ਹੈ ਜਿਹੜਾ ਭੈੜੇ ਰਾਹ ਚਲਦਾ ਹੈ।

7ਇੱਕ ਸਮਝਦਾਰ ਪੁੱਤਰ ਸਿੱਖਿਆ ਨੂੰ ਮੰਨਦਾ ਹੈ, ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਦੀ ਬੇਇੱਜ਼ਤੀ ਕਰਵਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.