ਕਹਾਉਤਾਂ 28

ਜਦੋਂ ਧਰਮੀ ਦੀ ਜਿੱਤ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਪਰ ਜਦੋਂ ਦੁਸ਼ਟ ਸੱਤਾ ਵਿੱਚ ਆਉਂਦਾ ਹੈ, ਲੋਕ ਲੁਕ ਜਾਂਦੇ ਹਨ।

Proverbs 28:12 (UKJV) When righteous men do rejoice, there is great glory: but when the wicked rise, a man is hidden.

10ਜਿਹੜਾ ਸਿੱਧੇ ਲੋਕਾਂ ਨੂੰ ਭੈੜੇ ਰਾਹ ਵੱਲ ਲੈ ਜਾਂਦਾ ਹੈ, ਆਪਣੇ ਆਪ ਵਿੱਚ ਡਿੱਗ ਪਵੇਗਾ। ਪਰ ਨਿਰਦੋਸ਼ਾਂ ਨੂੰ ਚੰਗੀ ਵਿਰਾਸਤ ਮਿਲੇਗੀ।

11ਅਮੀਰ ਲੋਕ ਆਪਣੀ ਨਿਗਾਹ ਵਿੱਚ ਸਿਆਣੇ ਹਨ। ਜਿਹੜਾ ਗਰੀਬ ਅਤੇ ਸਮਝਦਾਰ ਹੈ ਉਹ ਵੇਖਦਾ ਹੈ ਕਿ ਉਹ ਕਿੰਨੇ ਕੁਰਾਹੇ ਪਏ ਹੋਏ ਹਨ।

12ਜਦੋਂ ਧਰਮੀ ਦੀ ਜਿੱਤ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਪਰ ਜਦੋਂ ਦੁਸ਼ਟ ਸੱਤਾ ਵਿੱਚ ਆਉਂਦਾ ਹੈ, ਲੋਕ ਲੁਕ ਜਾਂਦੇ ਹਨ।

13ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।

14ਮੁਬਾਰਕ ਹੈ ਉਹ ਜਿਹੜਾ ਪਰਮੇਸ਼ਵਰ ਦੇ ਅੱਗੇ ਸਦਾ ਕੰਬਦਾ ਹੈ, ਪਰ ਜਿਹੜਾ ਆਪਣੇ ਮਨ ਨੂੰ ਕਠੋਰ ਬਣਾਉਂਦਾ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.