18ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੋਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19ਨੌਕਰਾਂ ਨੂੰ ਸਿਰਫ ਸ਼ਬਦਾਂ ਨਾਲ ਸੁਧਾਰਿਆ ਨਹੀਂ ਜਾ ਸਕਦਾ, ਭਾਵੇਂ ਉਹ ਸਮਝਦੇ ਹਨ ਪਰ ਉਹ ਜਵਾਬ ਨਹੀਂ ਦੇਣਗੇ।
20ਕੀ ਤੁਸੀਂ ਕਿਸੇ ਨੂੰ ਵੇਖਦੇ ਹੋ ਜੋ ਜਲਦੀ ਨਾਲ ਬੋਲਦਾ ਹੈ? ਮੂਰਖ ਤੋਂ ਉਹਨਾਂ ਨਾਲੋਂ ਵੱਧ ਆਸ ਹੈ।
21ਜਿਹੜਾ ਆਪਣੇ ਨੌਕਰ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਅਖ਼ੀਰ ਵਿੱਚ ਘਮੰਡੀ ਹੋ ਜਾਵੇਗਾ।
22ਕ੍ਰੋਧੀ ਵਿਅਕਤੀ ਝਗੜੇ ਨੂੰ ਭੜਕਾਉਂਦਾ ਹੈ, ਅਤੇ ਗੁੱਸੇ ਵਾਲਾ ਵਿਅਕਤੀ ਬਹੁਤ ਸਾਰੇ ਪਾਪ ਕਰਦਾ ਹੈ।