16ਜਦੋਂ ਦੁਸ਼ਟ ਪਰਬਲ ਹੁੰਦਾ ਹੈ ਤਾਂ ਪਾਪ ਵੀ ਕਰਦਾ ਹੈ, ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।
17ਆਪਣੇ ਬੱਚਿਆਂ ਨੂੰ ਅਨੁਸ਼ਾਸਨ ਸਿਖਾ ਤਾਂ ਉਹ ਤੁਹਾਨੂੰ ਸੁੱਖ ਦੇਣਗੇ, ਉਹ ਤੁਹਾਡੇ ਲਈ ਉਹ ਅਨੰਦ ਲਿਆਉਣਗੇ ਜੋ ਤੁਸੀਂ ਚਾਹੁੰਦੇ ਹੋ।
18ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੋਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19ਨੌਕਰਾਂ ਨੂੰ ਸਿਰਫ ਸ਼ਬਦਾਂ ਨਾਲ ਸੁਧਾਰਿਆ ਨਹੀਂ ਜਾ ਸਕਦਾ, ਭਾਵੇਂ ਉਹ ਸਮਝਦੇ ਹਨ ਪਰ ਉਹ ਜਵਾਬ ਨਹੀਂ ਦੇਣਗੇ।
20ਕੀ ਤੁਸੀਂ ਕਿਸੇ ਨੂੰ ਵੇਖਦੇ ਹੋ ਜੋ ਜਲਦੀ ਨਾਲ ਬੋਲਦਾ ਹੈ? ਮੂਰਖ ਤੋਂ ਉਹਨਾਂ ਨਾਲੋਂ ਵੱਧ ਆਸ ਹੈ।