1ਹੇ ਮੇਰੇ ਪੁੱਤਰ, ਮੇਰੀ ਸਿੱਖਿਆ ਨੂੰ ਨਾ ਭੁੱਲ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਵਿੱਚ ਰੱਖ,
2ਕਿਉਂਕਿ ਅਜਿਹਾ ਕਰਨ ਨਾਲ ਤੇਰੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਵੱਸੇਗਾ।
3ਪਿਆਰ ਅਤੇ ਵਫ਼ਾਦਾਰੀ ਤੈਨੂੰ ਕਦੇ ਨਾ ਛੱਡਣ ਉਹਨਾਂ ਨੂੰ ਆਪਣੇ ਗਲੇ ਵਿੱਚ ਬੰਨ੍ਹ ਕੇ ਰੱਖਣਾ, ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।