12ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।
13ਮੁਬਾਰਕ ਹੈ ਉਹ ਜਿਨ੍ਹਾ ਨੂੰ ਬੁੱਧ ਲੱਭ ਪੈਂਦੀ ਹੈ, ਉਹ ਜਿਹੜੇ ਸਮਝ ਪਾਉਂਦੇ ਹਨ,
14ਕਿਉਂਕਿ ਉਸਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਚੰਗੀ ਅਤੇ ਵਧੀਆ ਸੋਨੇ ਨਾਲੋਂ ਲਾਭਦਾਇਕ ਹੈ।
15ਉਹ ਹੀਰੇ ਮੋਤੀਆਂ ਨਾਲੋਂ ਵੀ ਕੀਮਤੀ ਹੈ; ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਬਰਾਬਰ ਨਹੀਂ।
16ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ; ਉਸਦੇ ਖੱਬੇ ਹੱਥ ਵਿੱਚ ਧਨ ਅਤੇ ਇੱਜ਼ਤ ਹਨ।