ਕਹਾਉਤਾਂ 3

ਹੇ ਮੇਰੇ ਪੁੱਤਰ, ਬੁੱਧ ਅਤੇ ਸਮਝ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇ, ਨਿਆਂ ਅਤੇ ਸਮਝਦਾਰੀ ਦੀ ਰੱਖਿਆ ਕਰ।

Proverbs 3:21 (UKJV) My son, let not them depart from yours eyes: keep sound wisdom and discretion:

19ਬੁੱਧ ਨਾਲ ਯਾਹਵੇਹ ਨੇ ਧਰਤੀ ਦੀ ਨੀਂਹ ਰੱਖੀ, ਸਮਝ ਨਾਲ ਉਸ ਨੇ ਅਕਾਸ਼ ਦੀ ਸਥਾਪਨਾ ਕੀਤੀ।

20ਉਹ ਦੇ ਗਿਆਨ ਨਾਲ ਪਾਣੀ ਦੀਆਂ ਡੂੰਘਾਈਆਂ ਵੰਡੀਆਂ ਜਾਂਦੀਆਂ ਹਨ, ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।

21ਹੇ ਮੇਰੇ ਪੁੱਤਰ, ਬੁੱਧ ਅਤੇ ਸਮਝ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇ, ਨਿਆਂ ਅਤੇ ਸਮਝਦਾਰੀ ਦੀ ਰੱਖਿਆ ਕਰ।

22ਉਹ ਤੁਹਾਡੇ ਲਈ ਜੀਵਨ ਹੋਣਗੇ, ਤੁਹਾਡੀ ਗਰਦਨ ਨੂੰ ਸ਼ਿੰਗਾਰ ਕਰਨ ਲਈ ਇੱਕ ਗਹਿਣਾ ਹੋਵੇਗਾ।

23ਤਦ ਤੂੰ ਸੁਰੱਖਿਅਤ ਨਾਲ ਆਪਣੇ ਰਾਹ ਉੱਤੇ ਚੱਲੇਂਗਾ ਅਤੇ ਤੇਰੇ ਪੈਰ ਨੂੰ ਠੋਕਰ ਨਾ ਲੱਗੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.