ਕਹਾਉਤਾਂ 3

ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।

Proverbs 3:26 (UKJV) For the LORD shall be your confidence, and shall keep your foot from being taken.

24ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ; ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।

25ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰ ਨਾ ਉਸ ਤਬਾਹੀ ਤੋਂ ਜਿਹੜੀ ਦੁਸ਼ਟਾ ਉੱਤੇ ਆਉਂਦੀ ਹੈ।

26ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।

27ਜੇਕਰ ਤੁਹਾਡੇ ਵਿੱਚ ਭਲਾ ਕਰਨ ਦੀ ਸ਼ਕਤੀ ਹੋਵੇ ਅਤੇ ਕਿਸੇ ਨੂੰ ਉਸਦੀ ਲੋੜ ਹੋਵੇ, ਤਾਂ ਭਲਾ ਕਰਨ ਤੋਂ ਨਾ ਰੁਕੀਂ।

28ਆਪਣੇ ਗੁਆਂਢੀ ਨੂੰ ਇਹ ਨਾ ਕਹੋ, ਕੱਲ੍ਹ ਵਾਪਸ ਆ, ਮੈਂ ਤੁਹਾਨੂੰ ਦੇ ਦਿਆਂਗਾ, ਜਦੋਂ ਇਹ ਤੁਹਾਡੇ ਕੋਲ ਪਹਿਲਾਂ ਹੀ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.