ਕਹਾਉਤਾਂ 3

ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ, ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।

Proverbs 3:6 (UKJV) In all your ways acknowledge him, and he shall direct your paths.

4ਤਦ ਤੁਸੀਂ ਪਰਮੇਸ਼ਵਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪ੍ਰਾਪਤ ਕਰੋਗੇ।

5ਆਪਣੇ ਪੂਰੇ ਦਿਲ ਨਾਲ ਯਾਹਵੇਹ ਉੱਤੇ ਭਰੋਸਾ ਰੱਖੋ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰੋ।

6ਆਪਣੇ ਸਾਰੇ ਰਾਹਾਂ ਵਿੱਚ ਉਹ ਦੇ ਅਧੀਨ ਹੋਵੋ, ਅਤੇ ਉਹ ਤੁਹਾਡੇ ਮਾਰਗਾਂ ਨੂੰ ਸਿੱਧਾ ਕਰੇਗਾ।

7ਆਪਣੀ ਦ੍ਰਿਸ਼ਟੀ ਵਿੱਚ ਬੁੱਧਵਾਨ ਨਾ ਬਣ ਯਾਹਵੇਹ ਤੋਂ ਡਰ ਅਤੇ ਬੁਰਾਈ ਤੋਂ ਦੂਰ ਰਹੋ।

8ਇਸ ਤੋਂ ਤੇਰਾ ਸਰੀਰ ਤੰਦਰੁਸਤ ਅਤੇ ਤੁਹਾਡੀਆਂ ਹੱਡੀਆਂ ਪੁਸ਼ਟ ਰਹਿਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.