15ਜੋਕ ਦੀਆਂ ਦੋ ਧੀਆਂ ਹਨ। ਜੋ ਦਿਓ! ਦਿਓ! ਆਖਦੀਆਂ ਰਹਿੰਦੀਆ ਹਨ। ਤਿੰਨ ਚੀਜ਼ਾਂ ਹਨ ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ, ਸਗੋਂ ਚਾਰ ਹਨ ਜੋ ਕਦੇ ਬੱਸ ਨਹੀਂ ਆਖਦੀਆਂ,
16ਕਬਰ ਅਤੇ ਬਾਂਝ ਕੁੱਖ, ਧਰਤੀ ਜੋ ਪਾਣੀ ਨਾਲ ਕਦੇ ਨਹੀਂ ਰੱਜਦੀ, ਅਤੇ ਅੱਗ ਜੋ ਕਦੇ ਬਸ ਨਹੀਂ ਕਹਿੰਦੀ।
17ਉਹ ਅੱਖ ਜੋ ਇੱਕ ਪਿਤਾ ਦਾ ਮਜ਼ਾਕ ਉਡਾਉਂਦੀ ਹੈ, ਜੋ ਇੱਕ ਬੁੱਢੀ ਮਾਂ ਦਾ ਮਜ਼ਾਕ ਉਡਾਉਂਦੀ ਹੈ, ਘਾਟੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਗਿਰਝਾਂ ਦੇ ਬੱਚੇ ਉਹਨਾਂ ਨੂੰ ਖਾ ਜਾਣਗੇ।
18ਤਿੰਨ ਗੱਲਾਂ ਹਨ ਜੋ ਮੇਰੇ ਲਈ ਬਹੁਤ ਹੈਰਾਨੀਜਨਕ ਹਨ, ਸਗੋਂ ਚਾਰ ਹਨ ਜੋ ਮੈਂ ਨਹੀਂ ਸਮਝਦਾ,
19ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਇੱਕ ਸੱਪ ਦਾ ਰਾਹ, ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ, ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।