ਕਹਾਉਤਾਂ 30

ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਇੱਕ ਸੱਪ ਦਾ ਰਾਹ, ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ, ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।

Proverbs 30:19 (UKJV) The way of an eagle in the air; the way of a serpent upon a rock; the way of a ship in the midst of the sea; and the way of a man with a maid.

17ਉਹ ਅੱਖ ਜੋ ਇੱਕ ਪਿਤਾ ਦਾ ਮਜ਼ਾਕ ਉਡਾਉਂਦੀ ਹੈ, ਜੋ ਇੱਕ ਬੁੱਢੀ ਮਾਂ ਦਾ ਮਜ਼ਾਕ ਉਡਾਉਂਦੀ ਹੈ, ਘਾਟੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਗਿਰਝਾਂ ਦੇ ਬੱਚੇ ਉਹਨਾਂ ਨੂੰ ਖਾ ਜਾਣਗੇ।

18ਤਿੰਨ ਗੱਲਾਂ ਹਨ ਜੋ ਮੇਰੇ ਲਈ ਬਹੁਤ ਹੈਰਾਨੀਜਨਕ ਹਨ, ਸਗੋਂ ਚਾਰ ਹਨ ਜੋ ਮੈਂ ਨਹੀਂ ਸਮਝਦਾ,

19ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਇੱਕ ਸੱਪ ਦਾ ਰਾਹ, ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ, ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।

20“ਇੱਕ ਵਿਭਚਾਰੀ ਔਰਤ ਦਾ ਇਹ ਤਰੀਕਾ ਹੈ, ਉਹ ਖਾਂਦੀ ਹੈ ਅਤੇ ਆਪਣਾ ਮੂੰਹ ਪੂੰਝਦੀ ਹੈ ਅਤੇ ਆਖਦੀ ਹੈ, ‘ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ।’

21“ਤਿੰਨ ਚੀਜ਼ਾਂ ਦੇ ਅਧੀਨ ਧਰਤੀ ਕੰਬਦੀ ਹੈ, ਸਗੋਂ ਚਾਰ ਜਿਹੜੀਆਂ ਉਸ ਤੋਂ ਬਰਦਾਸ਼ਤ ਨਹੀਂ ਹੁੰਦੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.