19ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਇੱਕ ਸੱਪ ਦਾ ਰਾਹ, ਉੱਚੇ ਸਮੁੰਦਰਾਂ ਉੱਤੇ ਇੱਕ ਜਹਾਜ਼ ਦਾ ਰਾਹ, ਅਤੇ ਇੱਕ ਮੁਟਿਆਰ ਦੇ ਨਾਲ ਇੱਕ ਆਦਮੀ ਦਾ ਰਾਹ।
20“ਇੱਕ ਵਿਭਚਾਰੀ ਔਰਤ ਦਾ ਇਹ ਤਰੀਕਾ ਹੈ, ਉਹ ਖਾਂਦੀ ਹੈ ਅਤੇ ਆਪਣਾ ਮੂੰਹ ਪੂੰਝਦੀ ਹੈ ਅਤੇ ਆਖਦੀ ਹੈ, ‘ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ।’
21“ਤਿੰਨ ਚੀਜ਼ਾਂ ਦੇ ਅਧੀਨ ਧਰਤੀ ਕੰਬਦੀ ਹੈ, ਸਗੋਂ ਚਾਰ ਜਿਹੜੀਆਂ ਉਸ ਤੋਂ ਬਰਦਾਸ਼ਤ ਨਹੀਂ ਹੁੰਦੀਆਂ,
22ਇੱਕ ਨੌਕਰ ਜੋ ਰਾਜਾ ਬਣ ਜਾਂਦਾ ਹੈ, ਇੱਕ ਅਧਰਮੀ ਮੂਰਖ ਜਿਸ ਨੂੰ ਖਾਣ ਲਈ ਬਹੁਤ ਕੁਝ ਮਿਲਦਾ ਹੈ,
23ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ।