20“ਇੱਕ ਵਿਭਚਾਰੀ ਔਰਤ ਦਾ ਇਹ ਤਰੀਕਾ ਹੈ, ਉਹ ਖਾਂਦੀ ਹੈ ਅਤੇ ਆਪਣਾ ਮੂੰਹ ਪੂੰਝਦੀ ਹੈ ਅਤੇ ਆਖਦੀ ਹੈ, ‘ਮੈਂ ਕੁਝ ਵੀ ਗ਼ਲਤ ਨਹੀਂ ਕੀਤਾ ਹੈ।’
21“ਤਿੰਨ ਚੀਜ਼ਾਂ ਦੇ ਅਧੀਨ ਧਰਤੀ ਕੰਬਦੀ ਹੈ, ਸਗੋਂ ਚਾਰ ਜਿਹੜੀਆਂ ਉਸ ਤੋਂ ਬਰਦਾਸ਼ਤ ਨਹੀਂ ਹੁੰਦੀਆਂ,
22ਇੱਕ ਨੌਕਰ ਜੋ ਰਾਜਾ ਬਣ ਜਾਂਦਾ ਹੈ, ਇੱਕ ਅਧਰਮੀ ਮੂਰਖ ਜਿਸ ਨੂੰ ਖਾਣ ਲਈ ਬਹੁਤ ਕੁਝ ਮਿਲਦਾ ਹੈ,
23ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ।
24“ਧਰਤੀ ਉੱਤੇ ਚਾਰ ਚੀਜ਼ਾਂ ਛੋਟੀਆਂ ਹਨ, ਫਿਰ ਵੀ ਉਹ ਬਹੁਤ ਸਿਆਣੀਆਂ ਹਨ,