ਕਹਾਉਤਾਂ 30

ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਕੋਲ ਬਹੁਤ ਜ਼ਿਆਦਾ ਹੋਵੇ, ਅਤੇ ਮੈਂ ਤੇਰਾ ਇਨਕਾਰ ਕਰ ਦੋਵਾਂ ਅਤੇ ਕਹਾਂ, ‘ਯਾਹਵੇਹ ਕੌਣ ਹੈ?’ ਜਾਂ ਮੈਂ ਕੰਗਾਲ ਹੋ ਜਾਵਾਂ ਅਤੇ ਚੋਰੀ ਕਰ ਲਵਾਂ, ਅਤੇ ਮੈਂ ਪਰਮੇਸ਼ਵਰ ਦੇ ਨਾਮ ਦਾ ਨਿਰਾਦਰ ਕਰਾਂ।”

Proverbs 30:9 (UKJV) Lest I be full, and deny you, and say, Who is the LORD? or lest I be poor, and steal, and take the name of my God in vain.

7“ਹੇ ਯਾਹਵੇਹ, ਮੈਂ ਤੇਰੇ ਤੋਂ ਦੋ ਵਰ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।

8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ ਮੈਨੂੰ ਨਾ ਗਰੀਬੀ ਨਾ ਅਮੀਰੀ ਦੇ, ਪਰ ਮੈਨੂੰ ਸਿਰਫ ਮੇਰੀ ਰੋਜ਼ੀ ਰੋਟੀ ਦਿਓ।

9ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਕੋਲ ਬਹੁਤ ਜ਼ਿਆਦਾ ਹੋਵੇ, ਅਤੇ ਮੈਂ ਤੇਰਾ ਇਨਕਾਰ ਕਰ ਦੋਵਾਂ ਅਤੇ ਕਹਾਂ, ‘ਯਾਹਵੇਹ ਕੌਣ ਹੈ?’ ਜਾਂ ਮੈਂ ਕੰਗਾਲ ਹੋ ਜਾਵਾਂ ਅਤੇ ਚੋਰੀ ਕਰ ਲਵਾਂ, ਅਤੇ ਮੈਂ ਪਰਮੇਸ਼ਵਰ ਦੇ ਨਾਮ ਦਾ ਨਿਰਾਦਰ ਕਰਾਂ।”

10ਕਿਸੇ ਨੌਕਰ ਨੂੰ ਉਸ ਦੇ ਮਾਲਕ ਦੀ ਨਿੰਦਿਆ ਨਾ ਕਰਨ ਦੇ, ਨਹੀਂ ਤਾਂ ਉਹ ਤੁਹਾਨੂੰ ਸਰਾਪ ਦੇਣਗੇ ਅਤੇ ਤੁਸੀਂ ਇਸਦਾ ਭੁਗਤਾਨ ਕਰੋਗੇ।

11ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਸਰਾਪ ਦਿੰਦੇ ਹਨ, ਅਤੇ ਆਪਣੀਆਂ ਮਾਵਾਂ ਨੂੰ ਅਸੀਸ ਨਹੀਂ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.