8ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਰੱਖੀ ਮੈਨੂੰ ਨਾ ਗਰੀਬੀ ਨਾ ਅਮੀਰੀ ਦੇ, ਪਰ ਮੈਨੂੰ ਸਿਰਫ ਮੇਰੀ ਰੋਜ਼ੀ ਰੋਟੀ ਦਿਓ।
9ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਕੋਲ ਬਹੁਤ ਜ਼ਿਆਦਾ ਹੋਵੇ, ਅਤੇ ਮੈਂ ਤੇਰਾ ਇਨਕਾਰ ਕਰ ਦੋਵਾਂ ਅਤੇ ਕਹਾਂ, ‘ਯਾਹਵੇਹ ਕੌਣ ਹੈ?’ ਜਾਂ ਮੈਂ ਕੰਗਾਲ ਹੋ ਜਾਵਾਂ ਅਤੇ ਚੋਰੀ ਕਰ ਲਵਾਂ, ਅਤੇ ਮੈਂ ਪਰਮੇਸ਼ਵਰ ਦੇ ਨਾਮ ਦਾ ਨਿਰਾਦਰ ਕਰਾਂ।”
10ਕਿਸੇ ਨੌਕਰ ਨੂੰ ਉਸ ਦੇ ਮਾਲਕ ਦੀ ਨਿੰਦਿਆ ਨਾ ਕਰਨ ਦੇ, ਨਹੀਂ ਤਾਂ ਉਹ ਤੁਹਾਨੂੰ ਸਰਾਪ ਦੇਣਗੇ ਅਤੇ ਤੁਸੀਂ ਇਸਦਾ ਭੁਗਤਾਨ ਕਰੋਗੇ।
11ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਸਰਾਪ ਦਿੰਦੇ ਹਨ, ਅਤੇ ਆਪਣੀਆਂ ਮਾਵਾਂ ਨੂੰ ਅਸੀਸ ਨਹੀਂ ਦਿੰਦੇ ਹਨ।
12ਕੁਝ ਹਨ ਜਿਹੜੇ ਆਪਣੀ ਨਿਗਾਹ ਵਿੱਚ ਸ਼ੁੱਧ ਹਨ ਪਰ ਆਪਣੀ ਗੰਦਗੀ ਤੋਂ ਸ਼ੁੱਧ ਨਹੀਂ ਹੋਏ।