8ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ, ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।
9ਬੋਲੋ ਅਤੇ ਨਿਰਪੱਖਤਾ ਨਾਲ ਨਿਆਂ ਕਰ, ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਰੱਖਿਆ ਕਰ।
10ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ? ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।
11ਉਸ ਦੇ ਪਤੀ ਨੂੰ ਉਸ ਉੱਤੇ ਪੂਰਾ ਭਰੋਸਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
12ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਨਾਲ ਭਲਿਆਈ ਹੀ ਕਰੇਗੀ, ਨਾ ਕਿ ਬੁਰਿਆਈ।