10ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ? ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।
11ਉਸ ਦੇ ਪਤੀ ਨੂੰ ਉਸ ਉੱਤੇ ਪੂਰਾ ਭਰੋਸਾ ਹੈ, ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।
12ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਨਾਲ ਭਲਿਆਈ ਹੀ ਕਰੇਗੀ, ਨਾ ਕਿ ਬੁਰਿਆਈ।
13ਉਹ ਉੱਨ ਅਤੇ ਕਤਾਨ ਭਾਲ ਕੇ, ਅਤੇ ਉਤਸੁਕ ਹੱਥਾਂ ਨਾਲ ਕੰਮ ਕਰਦੀ ਹੈ।
14ਉਹ ਵਪਾਰੀਆ ਦੇ ਜਹਾਜ਼ਾਂ ਵਰਗੀ ਹੈ, ਉਹ ਦੂਰੋਂ ਆਪਣਾ ਭੋਜਨ ਲਿਆਉਂਦੀ ਹੈ।