ਕਹਾਉਤਾਂ 31

ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ, ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।

Proverbs 31:8 (UKJV) Open your mouth for the dumb in the cause of all such as are appointed to destruction.

6ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ, ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!

7ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।

8ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ, ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।

9ਬੋਲੋ ਅਤੇ ਨਿਰਪੱਖਤਾ ਨਾਲ ਨਿਆਂ ਕਰ, ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਰੱਖਿਆ ਕਰ।

10ਨੇਕ ਸੁਭਾਅ ਵਾਲੀ ਪਤਨੀ ਕੌਣ ਲੱਭ ਸਕਦਾ ਹੈ? ਉਹ ਹੀਰੇ ਮੋਤੀਆਂ ਨਾਲੋਂ ਕਿਤੇ ਵੱਧ ਕੀਮਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.