ਕਹਾਉਤਾਂ 31

ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।

Proverbs 31:7 (UKJV) Let him drink, and forget his poverty, and remember his misery no more.

5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ।

6ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ, ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!

7ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।

8ਉਹਨਾਂ ਲਈ ਬੋਲੋ ਜੋ ਆਪਣੇ ਲਈ ਨਹੀਂ ਬੋਲ ਸਕਦੇ, ਉਨ੍ਹਾਂ ਸਾਰਿਆਂ ਦੇ ਹੱਕ ਲਈ ਜੋ ਬੇਸਹਾਰਾ ਹਨ।

9ਬੋਲੋ ਅਤੇ ਨਿਰਪੱਖਤਾ ਨਾਲ ਨਿਆਂ ਕਰ, ਗਰੀਬਾਂ ਅਤੇ ਲੋੜਵੰਦਾਂ ਦੇ ਅਧਿਕਾਰਾਂ ਦੀ ਰੱਖਿਆ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.