3ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ, ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।
4ਲਮੂਏਲ, ਇਹ ਰਾਜਿਆਂ ਲਈ ਨਹੀਂ ਹੈ, ਰਾਜਿਆਂ ਲਈ ਸ਼ਰਾਬ ਪੀਣਾ ਯੋਗ ਨਹੀਂ, ਨਾ ਹਾਕਮ ਆਖਣ ਸ਼ਰਾਬ ਕਿੱਥੇ ਹੈ,
5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ।
6ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ, ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!
7ਉਨ੍ਹਾਂ ਨੂੰ ਪੀਣ ਦਿਓ ਤਾਂ ਜੋ ਗਰੀਬੀ ਨੂੰ ਭੁੱਲ ਜਾਣ ਅਤੇ ਆਪਣੇ ਦੁੱਖ ਨੂੰ ਯਾਦ ਨਾ ਕਰਨ।