2ਸੁਣ, ਹੇ ਮੇਰੇ ਪੁੱਤਰ! ਸੁਣ, ਮੇਰੀ ਕੁੱਖ ਦੇ ਪੁੱਤਰ! ਮੇਰੇ ਪੁੱਤਰ, ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਸੁਣ!
3ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ, ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।
4ਲਮੂਏਲ, ਇਹ ਰਾਜਿਆਂ ਲਈ ਨਹੀਂ ਹੈ, ਰਾਜਿਆਂ ਲਈ ਸ਼ਰਾਬ ਪੀਣਾ ਯੋਗ ਨਹੀਂ, ਨਾ ਹਾਕਮ ਆਖਣ ਸ਼ਰਾਬ ਕਿੱਥੇ ਹੈ,
5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ।
6ਸ਼ਰਾਬ ਉਨ੍ਹਾਂ ਲਈ ਹੋਵੇ ਜਿਹੜੇ ਨਾਸ ਹੋ ਰਹੇ ਹਨ, ਅਤੇ ਦਾਖ਼ਰਸ ਉਹਨਾਂ ਲਈ ਜੋ ਦੁੱਖ ਵਿੱਚ ਹਨ!