14ਅਤੇ ਮੈਂ ਜਲਦੀ ਹੀ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ, ਗੰਭੀਰ ਮੁਸੀਬਤ ਵਿੱਚ ਪੈ ਗਿਆ।”
15ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ, ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।
16ਕਿਉਂ ਤੁਹਾਡੇ ਸੋਤੇ ਗਲੀਆਂ ਵਿੱਚ ਵਗਾਏ ਜਾਣ, ਅਤੇ ਪਾਣੀ ਦੀਆਂ ਚੌਕਾਂ ਵਿੱਚ ਵਹਿ ਜਾਣ।
17ਉਹ ਇਕੱਲੇ ਤੇਰੇ ਲਈ ਹੀ ਹੋਣ, ਅਤੇ ਕਦੇ ਵੀ ਪਰਾਏ ਲੋਕਾਂ ਨਾਲ ਸਾਂਝਾ ਨਾ ਕੀਤਾ ਜਾਵੇ।
18ਤੇਰਾ ਚਸ਼ਮਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਅਨੰਦ ਕਰੇ।