16ਕਿਉਂ ਤੁਹਾਡੇ ਸੋਤੇ ਗਲੀਆਂ ਵਿੱਚ ਵਗਾਏ ਜਾਣ, ਅਤੇ ਪਾਣੀ ਦੀਆਂ ਚੌਕਾਂ ਵਿੱਚ ਵਹਿ ਜਾਣ।
17ਉਹ ਇਕੱਲੇ ਤੇਰੇ ਲਈ ਹੀ ਹੋਣ, ਅਤੇ ਕਦੇ ਵੀ ਪਰਾਏ ਲੋਕਾਂ ਨਾਲ ਸਾਂਝਾ ਨਾ ਕੀਤਾ ਜਾਵੇ।
18ਤੇਰਾ ਚਸ਼ਮਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਪਤਨੀ ਨਾਲ ਅਨੰਦ ਕਰੇ।
19ਉਹ ਪਿਆਰੀ ਹਿਰਨੀ ਅਤੇ ਸੋਹਣੀ ਹਰਨੋਟੀ ਹੋਵੇ ਉਸ ਦੀਆਂ ਛਾਤੀਆਂ ਤੈਨੂੰ ਸਦਾ ਤ੍ਰਿਪਤ ਕਰਨ, ਤੂੰ ਹਮੇਸ਼ਾ ਉਸਦੇ ਪਿਆਰ ਵਿੱਚ ਮਸਤ ਰਹੇ।
20ਹੇ ਮੇਰੇ ਪੁੱਤਰ, ਕਿਸੇ ਹੋਰ ਦੀ ਤੀਵੀਂ ਨਾਲ ਕਿਉਂ ਮਸਤ ਹੋਵੇ? ਅਤੇ ਓਪਰੀ ਔਰਤ ਨੂੰ ਕਿਉ ਸੀਨੇ ਨਾਲ ਲਾਵੇਂ।