1ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਦੀਆਂ ਗੱਲਾਂ ਵੱਲ ਕੰਨ ਲਾ,
2ਤਾਂ ਜੋ ਤੁਸੀਂ ਸਮਝਦਾਰੀ ਨੂੰ ਕਾਇਮ ਰੱਖ ਸਕੋ ਅਤੇ ਤੁਹਾਡੇ ਬੁੱਲ੍ਹ ਗਿਆਨ ਦੀ ਰੱਖਿਆ ਕਰ ਸਕਣ।
3ਕਿਉਂ ਜੋ ਵਿਭਚਾਰੀ ਔਰਤ ਦੇ ਬੁੱਲ੍ਹਾਂ ਵਿੱਚੋਂ ਸ਼ਹਿਦ ਟਪਕਦਾ ਹੈ, ਅਤੇ ਉਹ ਦੀ ਬੋਲੀ ਤੇਲ ਨਾਲੋਂ ਵੀ ਨਿਰਮਲ ਹੈ।
4ਪਰ ਅੰਤ ਵਿੱਚ ਉਹ ਨਾਗਦੌਣੇ ਵਰਗੀ ਕੌੜੀ, ਅਤੇ ਦੋਧਾਰੀ ਤਲਵਾਰ ਵਰਗੀ ਤਿੱਖੀ ਹੁੰਦੀ ਹੈ।