5ਉਹ ਦੇ ਪੈਰ ਮੌਤ ਵੱਲ ਚਲੇ ਜਾਂਦੇ ਹਨ, ਉਸਦੇ ਕਦਮ ਸਿੱਧੇ ਕਬਰ ਵੱਲ ਜਾਂਦੇ ਹਨ।
6ਉਹ ਜੀਵਨ ਦੇ ਰਾਹ ਦਾ ਕੋਈ ਖਿਆਲ ਨਹੀਂ ਰੱਖਦੀ। ਉਸ ਦੇ ਰਾਹ ਬੇਖੌਫ਼ ਭਟਕਦੇ ਹਨ, ਪਰ ਉਹ ਇਸ ਨੂੰ ਨਹੀਂ ਜਾਣਦੀ।
7ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ; ਜੋ ਮੈਂ ਆਖਦਾ ਹਾਂ ਉਸ ਤੋਂ ਮੂੰਹ ਨਾ ਮੋੜੋ,
8ਇਸ ਤਰ੍ਹਾਂ ਦੀ ਔਰਤ ਤੋਂ ਆਪਣਾ ਰਾਹ ਦੂਰ ਰੱਖੋ, ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਵੋ,
9ਅਜਿਹਾ ਨਾ ਹੋਵੇ ਕਿ ਤੁਸੀਂ ਦੂਜਿਆਂ ਦੇ ਅੱਗੇ ਆਪਣੀ ਇੱਜ਼ਤ ਗੁਆ ਬੈਠੋ, ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇ,