7ਸੋ ਹੁਣ ਹੇ ਪੁੱਤਰੋ, ਮੇਰੀ ਗੱਲ ਸੁਣੋ; ਜੋ ਮੈਂ ਆਖਦਾ ਹਾਂ ਉਸ ਤੋਂ ਮੂੰਹ ਨਾ ਮੋੜੋ,
8ਇਸ ਤਰ੍ਹਾਂ ਦੀ ਔਰਤ ਤੋਂ ਆਪਣਾ ਰਾਹ ਦੂਰ ਰੱਖੋ, ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਵੋ,
9ਅਜਿਹਾ ਨਾ ਹੋਵੇ ਕਿ ਤੁਸੀਂ ਦੂਜਿਆਂ ਦੇ ਅੱਗੇ ਆਪਣੀ ਇੱਜ਼ਤ ਗੁਆ ਬੈਠੋ, ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇ,
10ਅਜਿਹਾ ਨਾ ਹੋਵੇ ਕਿ ਪਰਾਏ ਤੁਹਾਡੀ ਮਿਹਨਤ ਖਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ।
11ਆਪਣੇ ਜੀਵਨ ਦੇ ਅੰਤ ਵਿੱਚ ਤੁਸੀਂ ਹਾਹੁਕਾ ਮਾਰੋਗੇ, ਜਦੋਂ ਤੁਹਾਡਾ ਮਾਸ ਅਤੇ ਸਰੀਰ ਖਤਮ ਹੋ ਜਾਵੇਗਾ।