ਕਹਾਉਤਾਂ 6

ਉਹ ਦੀ ਸੁੰਦਰਤਾ ਲਈ ਆਪਣੇ ਮਨ ਵਿੱਚ ਲਾਲਸਾ ਨਾ ਕਰ, ਨਾ ਉਹ ਤੈਨੂੰ ਆਪਣੀਆਂ ਅੱਖਾਂ ਨਾਲ ਮੋਹ ਲੈ ਲਵੇ।

Proverbs 6:25 (UKJV) Lust not after her beauty in yours heart; neither let her take you with her eyelids.

23ਕਿਉਂਕਿ ਹੁਕਮ ਇੱਕ ਦੀਵਾ ਹੈ, ਇਹ ਸਿੱਖਿਆ ਇੱਕ ਚਾਨਣ ਹੈ, ਤਾੜਨਾ ਅਤੇ ਸਿੱਖਿਆ ਜੀਵਨ ਦਾ ਰਾਹ ਹੈ,

24ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ ਤੋਂ, ਇੱਕ ਭੈੜੀ ਔਰਤ ਦੀਆ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਵੇ।

25ਉਹ ਦੀ ਸੁੰਦਰਤਾ ਲਈ ਆਪਣੇ ਮਨ ਵਿੱਚ ਲਾਲਸਾ ਨਾ ਕਰ, ਨਾ ਉਹ ਤੈਨੂੰ ਆਪਣੀਆਂ ਅੱਖਾਂ ਨਾਲ ਮੋਹ ਲੈ ਲਵੇ।

26ਕਿਉਂਕਿ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ, ਅਤੇ ਪਰਾਈ ਔਰਤ ਅਨਮੋਲ ਜੀਵਨ ਦਾ ਸ਼ਿਕਾਰ ਲੈਂਦੀ ਹੈ।

27ਕੀ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਲਵੇ, ਤੇ ਉਸਦੇ ਕੱਪੜੇ ਨਾ ਸੜਨਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.