1ਹੇ ਮੇਰੇ ਪੁੱਤਰ, ਮੇਰੇ ਬਚਨਾਂ ਦੀ ਪਾਲਨਾ ਕਰ ਅਤੇ ਮੇਰੇ ਹੁਕਮਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ।
2ਮੇਰੇ ਹੁਕਮਾਂ ਦੀ ਪਾਲਨਾ ਕਰ ਤਾਂ ਤੂੰ ਜੀਉਂਦਾ ਰਹੇਗਾ, ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਕਾਕੀ ਵਾਂਗੂੰ ਸਮਝ।
3ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਬੰਨ੍ਹ ਲੈ; ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।
4ਬੁੱਧ ਨੂੰ ਆਖ, “ਤੂੰ ਮੇਰੀ ਭੈਣ ਹੈ,” ਅਤੇ ਸਮਝ ਨੂੰ ਆਖ, “ਤੂੰ ਮੇਰੀ ਰਿਸ਼ਤੇਦਾਰ ਹੈ।”