9ਸਮਝਦਾਰ ਲਈ ਉਹ ਸਾਰੇ ਸਹੀ ਹਨ, ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
10ਚਾਂਦੀ ਦੇ ਬਜਾਏ ਮੇਰੀ ਸਿੱਖਿਆ ਨੂੰ, ਸੋਨੇ ਦੇ ਬਜਾਏ ਮੇਰੇ ਗਿਆਨ ਨੂੰ ਚੁਣੋ,
11ਕਿਉਂਕਿ ਬੁੱਧ ਹੀਰੇ ਮੋਤੀਆਂ ਨਾਲੋਂ ਵੱਧ ਕੀਮਤੀ ਹੈ, ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਉਸ ਨਾਲ ਤੁਲਨਾ ਨਹੀਂ ਕਰ ਸਕਦੇ।
12“ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।
13ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ, ਮੈਂ ਘੁੰਮਡ, ਹੰਕਾਰ, ਭੈੜੇ ਵਿਹਾਰ ਅਤੇ ਭੈੜੀ ਚਾਲ ਨੂੰ ਨਫ਼ਰਤ ਕਰਦੀ ਹੈ।