21ਮੈਂ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਿਸ ਬਣਾਵਾਂਗੀ ਤਾਂ ਜੋ ਉਹਨਾਂ ਦੇ ਖ਼ਜ਼ਾਨੇ ਭਰੇ ਰਹਿਣ।
22“ਯਾਹਵੇਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪ੍ਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
23ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ, ਮੁੱਢੋਂ ਹੀ ਮੈਂ ਠਹਿਰਾਈ ਗਈ।
24ਜਿਸ ਵੇਲੇ ਪਾਣੀ ਦੀ ਡੂੰਘਾਈ ਨਹੀਂ ਸੀ, ਜਦੋਂ ਵਗਦੇ ਸੋਤੇ ਨਹੀਂ ਸਨ, ਤਦ ਮੇਰਾ ਜਨਮ ਹੋਇਆ।
25ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਨੂੰ ਜਨਮ ਦਿੱਤਾ ਗਿਆ,