23ਆਦ ਤੋਂ ਸਗੋਂ ਧਰਤੀ ਦੀ ਸਿਰਜਣਾ ਤੋਂ ਪਹਿਲਾਂ ਹੀ, ਮੁੱਢੋਂ ਹੀ ਮੈਂ ਠਹਿਰਾਈ ਗਈ।
24ਜਿਸ ਵੇਲੇ ਪਾਣੀ ਦੀ ਡੂੰਘਾਈ ਨਹੀਂ ਸੀ, ਜਦੋਂ ਵਗਦੇ ਸੋਤੇ ਨਹੀਂ ਸਨ, ਤਦ ਮੇਰਾ ਜਨਮ ਹੋਇਆ।
25ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਨੂੰ ਜਨਮ ਦਿੱਤਾ ਗਿਆ,
26ਇਸ ਤੋਂ ਪਹਿਲਾਂ ਕਿ ਉਸ ਨੇ ਸੰਸਾਰ ਨੂੰ ਜਾਂ ਇਸ ਦੇ ਖੇਤਾਂ ਨੂੰ ਬਣਾਇਆ ਜਾਂ ਧਰਤੀ ਦੀ ਧੂੜ ਵਿੱਚੋਂ ਕੋਈ ਵੀ।
27ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,