ਕਹਾਉਤਾਂ 8

ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,

Proverbs 8:27 (UKJV) When he prepared the heavens, I was there: when he set a compass upon the face of the depth:

25ਪਹਾੜਾਂ ਅਤੇ ਪਹਾੜੀਆਂ ਦੀ ਸਥਾਪਨਾ ਤੋਂ ਪਹਿਲਾਂ ਹੀ ਮੈਨੂੰ ਜਨਮ ਦਿੱਤਾ ਗਿਆ,

26ਇਸ ਤੋਂ ਪਹਿਲਾਂ ਕਿ ਉਸ ਨੇ ਸੰਸਾਰ ਨੂੰ ਜਾਂ ਇਸ ਦੇ ਖੇਤਾਂ ਨੂੰ ਬਣਾਇਆ ਜਾਂ ਧਰਤੀ ਦੀ ਧੂੜ ਵਿੱਚੋਂ ਕੋਈ ਵੀ।

27ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,

28ਜਦੋਂ ਉਸਨੇ ਬੱਦਲਾਂ ਨੂੰ ਉੱਪਰ ਸਥਾਪਤ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ।

29ਜਦੋਂ ਉਸਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦੋਂ ਉਸਨੇ ਧਰਤੀ ਦੀਆਂ ਨੀਂਹਾਂ ਨੂੰ ਸਥਾਪਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.