26ਇਸ ਤੋਂ ਪਹਿਲਾਂ ਕਿ ਉਸ ਨੇ ਸੰਸਾਰ ਨੂੰ ਜਾਂ ਇਸ ਦੇ ਖੇਤਾਂ ਨੂੰ ਬਣਾਇਆ ਜਾਂ ਧਰਤੀ ਦੀ ਧੂੜ ਵਿੱਚੋਂ ਕੋਈ ਵੀ।
27ਮੈਂ ਉੱਥੇ ਸੀ ਜਦੋਂ ਉਸਨੇ ਅਕਾਸ਼ ਨੂੰ ਸਥਾਪਿਤ ਕੀਤਾ, ਜਦੋਂ ਉਸਨੇ ਗਹਿਰੇ ਸਾਗਰਾਂ ਉੱਤੇ ਅਕਾਸ਼ ਮੰਡਲ ਠਹਿਰਾਇਆ,
28ਜਦੋਂ ਉਸਨੇ ਬੱਦਲਾਂ ਨੂੰ ਉੱਪਰ ਸਥਾਪਤ ਕੀਤਾ, ਅਤੇ ਡੂੰਘਿਆਈ ਦੇ ਚਸ਼ਮੇ ਬਣਾਏ।
29ਜਦੋਂ ਉਸਨੇ ਸਮੁੰਦਰ ਦੀਆਂ ਹੱਦਾਂ ਠਹਿਰਾਈਆਂ, ਤਾਂ ਜੋ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਅਤੇ ਜਦੋਂ ਉਸਨੇ ਧਰਤੀ ਦੀਆਂ ਨੀਂਹਾਂ ਨੂੰ ਸਥਾਪਤ ਕੀਤਾ।
30ਤਦ ਮੈਂ ਰਾਜ ਮਿਸਤਰੀ ਦੇ ਵਾਂਗੂੰ ਉਹ ਦੇ ਨਾਲ ਸੀ, ਮੈਂ ਹਰ ਰੋਜ਼ ਉਸ ਦਾ ਅਨੰਦ ਸੀ, ਹਰ ਵੇਲੇ ਉਹ ਦੇ ਸਾਹਮਣੇ ਮਗਨ ਰਹਿੰਦੀ ਸੀ,